1 Chronicles 3

1ਇਹ ਦਾਊਦ ਦੇ ਪੁੱਤਰ ਸਨ ਜਿਹੜੇ ਹਬਰੋਨ ਵਿੱਚ ਉਸ ਤੋਂ ਜੰਮੇ । ਜੇਠਾ ਅਮਨੋਨ ਯਿਜ਼ਰਏਲੀ ਅਹੀਨੋਅਮ ਤੋਂ, ਦੂਜਾ ਦਾਨਿਏਲ ਕਰਮਲੀ ਅਬੀਗੈਲ ਤੋਂ, 2ਤੀਜਾ ਅਬਸ਼ਾਲੋਮ ਮਅਕਾਹ ਦਾ ਪੁੱਤਰ ਜਿਹੜੀ ਗਸ਼ੂਰ ਦੇ ਰਾਜਾ ਤਲਮਈ ਦੀ ਧੀ ਸੀ, ਚੌਥਾ ਅਦੋਨੀਯਾਹ ਹੱਗੀਥ ਦਾ ਪੁੱਤਰ, 3ਪੰਜਵਾਂ ਸ਼ਫਟਯਾਹ ਅਬੀਟਾਲ ਤੋਂ ਅਤੇ ਛੇਵਾਂ ਯਿਥਰਆਮ ਉਹ ਦੀ ਰਾਣੀ ਅਗਲਾਹ ਤੋਂ ।

4ਇਹ ਛੇ ਹਬਰੋਨ ਵਿੱਚ ਉਹ ਤੋਂ ਜੰਮੇ ਜਿੱਥੇ ਉਹ ਸਾਢੇ ਸੱਤ ਸਾਲ ਰਾਜ ਕਰਦਾ ਰਿਹਾ । ਫੇਰ ਉਹ ਨੇ ਯਰੂਸ਼ਲਮ ਵਿੱਚ ਤੇਤੀ ਸਾਲ ਰਾਜ ਕੀਤਾ । 5ਇਹ ਯਰੂਸ਼ਲਮ ਵਿੱਚ ਉਹ ਤੋਂ ਜੰਮੇ: ਸ਼ਿਮਆ, ਸ਼ੋਬਾਬ, ਨਾਥਾਨ, ਸੁਲੇਮਾਨ, ਚਾਰ ਅੰਮੀਏਲ ਦੀ ਧੀ ਬਥਸ਼ੂਆ ਤੋਂ,

6ਯਿਬਹਾਰ, ਅਲੀਸ਼ਾਮਾ, ਅਲੀਫਾਲਟ, 7ਨੋਗਹ, ਨਫਗ, ਯਾਫੀਆ, 8ਅਲੀਸਾਮਾ, ਅਲਯਾਦਾ, ਅਲੀਫਲਟ ਅਤੇ ਨੌਂ । 9ਦਾਸੀ ਦੇ ਪੁੱਤਰਾਂ ਤੋਂ ਬਿਨ੍ਹਾਂ ਇਹ ਸਭ ਦਾਊਦ ਦੇ ਪੁੱਤਰ ਸਨ ਅਤੇ ਉਨ੍ਹਾਂ ਦੀ ਭੈਣ ਤਾਮਾਰ ਸੀ ।

10ਸੁਲੇਮਾਨ ਦਾ ਪੁੱਤਰ ਰਹਬੁਆਮ ਸੀ, ਉਹ ਦਾ ਪੁੱਤਰ ਅਬੀਯਾਹ, ਉਹ ਦਾ ਪੁੱਤਰ ਆਸਾ, ਉਹ ਦਾ ਪੁੱਤਰ ਯਹੋਸ਼ਾਫਾਟ, 11ਉਹ ਦਾ ਪੁੱਤਰ ਯੋਰਾਮ, ਉਹ ਦਾ ਪੁੱਤਰ ਅਹਜ਼ਯਾਹ, ਉਹ ਦਾ ਪੁੱਤਰ ਯੋਆਸ਼, 12ਉਹ ਦਾ ਪੁੱਤਰ ਅਮਸਯਾਹ, ਉਹ ਦਾ ਪੁੱਤਰ ਅਜ਼ਰਯਾਹ, ਉਹ ਦਾ ਪੁੱਤਰ ਯੋਥਾਮ,

13ਉਹ ਦਾ ਪੁੱਤਰ ਆਹਾਜ਼, ਉਹ ਦਾ ਪੁੱਤਰ ਹਿਜ਼ਕੀਯਾਹ, ਉਹ ਦਾ ਪੁੱਤਰ ਮਨੱਸ਼ਹ, 14ਉਹ ਦਾ ਪੁੱਤਰ ਆਮੋਨ, ਉਹ ਦਾ ਪੁੱਤਰ ਯੋਸੀਯਾਹ ।

15ਅਤੇ ਯੋਸੀਯਾਹ ਦੇ ਪੁੱਤਰ, ਜੇਠਾ ਯੋਹਾਨਾਨ, ਦੂਜਾ ਯਹੋਯਾਕੀਮ, ਤੀਜਾ ਸਿਦਕਿਯਾਹ ਅਤੇ ਚੌਥਾ ਸ਼ੱਲੂਮ । 16ਯਹੋਯਕੀਮ ਦੇ ਪੁੱਤਰ ਉਹ ਦਾ ਪੁੱਤਰ ਯਕਾਨਯਾਹ, ਉਹ ਦਾ ਪੁੱਤਰ ਸਿਦਕੀਯਾਹ ।

17ਯਕਾਨਯਾਹ ਦੇ ਪੁੱਤਰ ਅੱਸਿਰ, ਉਹ ਦੇ ਪੁੱਤਰ: ਸ਼ਅਲਤੀਏਲ, 18ਮਲਕੀਰਾਮ, ਫਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ ।

19ਫਦਾਯਾਹ ਦੇ ਪੁੱਤਰ ਜ਼ਰੁੱਬਾਬਲ ਅਤੇ ਸ਼ਿਮਈ ਸਨ ਅਤੇ ਜ਼ਰੁੱਬਾਬਲ ਦੇ ਪੁੱਤਰ ਮੱਸੁਲਾਮ, ਹਨਨਯਾਹ ਅਤੇ ਉਨ੍ਹਾਂ ਦੀ ਭੈਣ ਸ਼ਲੋਮੀਥ ਸੀ, 20ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੁਸ਼ਬਹਸਦ ਪੰਜ ਸਨ । 21ਹਨਨਯਾਹ ਦੇ ਪੁੱਤਰ ਪਲਟਯਾਹ ਅਤੇ ਯਿਸ਼ਅਯਾਹ, ਰਫ਼ਾਯਾਹ ਦੇ ਪੁੱਤਰ, ਅਰਨਾਨ ਦੇ ਪੁੱਤਰ ਓਬਦਯਾਹ ਦੇ ਪੁੱਤਰ, ਸ਼ਕਨਯਾਹ ਦੇ ਪੁੱਤਰ

22ਸ਼ਕਨਯਾਹ ਦੇ ਪੁੱਤਰ ਸ਼ਮਅਯਾਹ ਅਤੇ ਸ਼ਮਅਯਾਹ ਦੇ ਪੁੱਤਰ, ਹੱਟੂਸ਼, ਯਿਗਾਲ, ਬਾਰੀਆਹ, ਨਅਰਯਾਹ ਅਤੇ ਸ਼ਾਫਾਟ ਛੇ ਸਨ । 23ਨਅਰਯਾਹ ਦੇ ਪੁੱਤਰ, ਅਲਯੋਏਨਈ, ਹਿਜ਼ਕੀਯਾਹ ਅਤੇ ਅਜ਼ਰੀਕਾਮ । ਅਲਯੋਏਨਈ ਦੇ ਸੱਤ ਪੁੱਤਰ ਸਨ: ਹੋਦੈਯਾਹ, ਅਲਯਾਸ਼ੀਬ, ਫਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ ।

24

Copyright information for PanULB